ਹਰਦੀਪ ਸਿੰਘ ਮਾਨ ਕਲਾਕਾਰੀ

ਆਈਫ਼ੋਨ, ਆਈਪੈਡ, ਮਿੰਨੀ ਆਈਪੈਡ ਅਤੇ ਆਈਪੋਡ ਲਈ ਸਰਬ ਪੱਖੀ ਸੰਪੂਰਨ, ਇਸ਼ਤਿਹਾਰ-ਮੁਕਤ ਅਤੇ ਮਾਮੂਲੀ ਕੀਮਤ € 1,79 (7,99) ਵਾਲਾ

iOS ਐਪ 'ਪੰਜਾਬੀ ਕੀਬੋਰਡਸ ਪਰੋ' (ਪੰਕੀਬੋਸ ਪਰੋ)

ਫੇਸਬੁੱਕ ਤੇ ਕਾਪੀ-ਪੇਸਟ ਵਿਧੀ ਨਾਲ ਪੰਜਾਬੀ ਲਿਖੀਏ

ਨਿਰਦੇਸ਼ਕ, ਟੈੱਸਟਕਾਰ, ਸੁਧਾਰਕ, ਖ਼ਰਚ ਕਰਤਾ, ਫੋਟੋਆਂ, ਵੀਡੀਓ ਅਤੇ ਲੇਖਕ: ਹਰਦੀਪ ਮਾਨ ਜਮਸ਼ੇਰ ਅਸਟਰੀਆ

ਉਮੀਦ ਹੈ ਕਿ ਆਪ ਜੀ ਨੇ ਆਪਣੇ ਕੀਮਤੀ ਸਮੇਂ ਵਿਚੋਂ ਕੁਝ ਸੈਕਿੰਡ ਕੱਢ ਕੇ
     • ਖ਼ਰਚਾ: 5270 ਯੂਰੋ (4 ਲੱਖ 42 ਹਜ਼ਾਰ ਰੁਪਏ ਤੋਂ ਉੱਪਰ) ਵਾਪਸੀ: 304,14 ਯੂਰੋ,
      • 406
ਈਮੇਲਾਂ (222 ਮੇਰੇ ਵਲੋਂ, 184 ਕੰਪਨੀ ਵਲੋਂ) ਦੇ ਅਦਾਨ-ਪ੍ਰਦਾਨ ਅਤੇ
     • ਅਣਗਿਣਤ ਘੰਟਿਆਂ (15 ਮਹੀਨਿਆਂ = 01.06.2012 - 25.01.2014, ਕੁਝ ਮਹੀਨੇ ਛੁੱਟੀਆਂ ਰਹੀਆਂ) ਦੀ ਮਿਹਨਤ ਵਾਲੇ
     • ਇਸ਼ਤਿਹਾਰ-ਮੁਕਤ
(ਜਿਵੇਂ ਵੈੱਬਸਾਈਟ ਅਤੇ ਬਲੋਗ ਇਸ਼ਤਿਹਾਰ-ਮੁਕਤ ਹੈ) ਅਤੇ
     •
ਮਾਮੂਲੀ ਕੀਮਤ ਵਾਲੇ ਐਪ
ਦਾ ਸਿਤਾਰਾਕਰਣ (ਰੇਟਿੰਗ) ਅਤੇ ਐਪ ਸੰਬੰਧੀ ਵਿਚਾਰ ਲਿਖੇ ਹੋਣਗੇ ਜਾਂ ਐਪ ਉਤਾਰ ਕੇ ਲਿਖੋਗੇ। ਆਪ ਜੀ ਦਾ ਬਹੁਤ ਬਹੁਤ ਧੰਨਵਾਦ।

ਨੋਟ: ਗ਼ਲਤਫਹਿਮੀ ਦੂਰ ਕਰ ਦੇਈਏ। ਐਪ ਦਾ ਸਿਤਾਰਾਕਰਣ ਕਰਨ ਨਾਲ ਐਪ-ਨਿਰਮਾਤਾ ਜਾਂ ਨਿਰਦੇਸ਼ਕ (ਹਰਦੀਪ) ਨੂੰ ਕੋਈ ਮਾਲੀ ਜਾਂ ਗ਼ੈਰ-ਮਾਲੀ ਫਾਇਦਾ ਨਹੀਂ ਹੋਵੇਗਾ। ਵਰਤੋਂਕਾਰ ਨੂੰ ਵੀ ਕੋਈ ਖ਼ਰਚਾ ਨਹੀਂ ਪਵੇਗਾ।

PunjabiKeyboards Pro (€ 1,79) - iTunes.Apple.com Info-Link

'ਪੰਕੀਬੋਸ ਪਰੋ' ਆਈਫ਼ੋਨ ਫੋਟੋਆਂ (135) ਐਲਬਮ 1 ਲਿੰਕ

no info 'ਪੰਕੀਬੋਸ ਪਰੋ' ਆਈਫ਼ੋਨ ਫੋਟੋਆਂ ਐਲਬਮ 2 ਲਿੰਕ no info

ਆਈਫ਼ੋਨ ਵਾਲੇ ਕੀਮਤ ਐਪ 'ਪੰਕੀਬੋਸ ਪਰੋ' ਬਾਰੇ ਸੰਪੂਰਨ ਜਾਣਕਾਰੀ

 

ਆਈਪੈਡ ਵਾਲੇ ਕੀਮਤ ਐਪ 'ਪੰਕੀਬੋਸ ਪਰੋ' ਬਾਰੇ ਜਾਣਕਾਰੀ

links 'ਪੰਕੀਬੋਸ ਪਰੋ' ਆਈਪੈਡ ਫੋਟੋਆਂ ਦਾ ਫੇਸਬੁੱਕ ਲਿੰਕ rechts

 

ਵਰਜਨ ੨.੦ - ੨੪.੦੧.੨੦੧੪

+ ਨੋਟ ਸਹੂਲਤ (ਭਰੋ ਅਤੇ ਮਿਟਾਓ)
+ 'ਆਪ ਭਰੇ ਸ਼ਬਦ' ਕਾਪੀ, ਪੇਸਟ, ਵਧਾਰ ਅਤੇ ਸੁਧਾਰ ਕਰ ਸਕਦੇ ਹੋ
   • ਆਪ ਭਰੇ ਹੋਏ ਸ਼ਬਦਾਂ ਦੀ ਸੂਚੀ txt ਫਾਈਲ ਤੋਂ ਨੋਟ ਦੇ ਰੂਪ ਵਿੱਚ ਨੋਟ-ਪੰਨਾ ਤੇ user_words ਹੇਠ ਦਿਸਦੀ ਹੈ।
    • user_words ਨੋਟ ਨੂੰ ਖੋਲਿਆ ਜਾ ਸਕਦਾ ਹੈ ਅਤੇ ਵਰਤੋਂਕਾਰ 'ਆਪ ਭਰੇ ਸ਼ਬਦ' ਕਾਪੀ, ਪੇਸਟ, ਵਧਾਰ ਅਤੇ ਸੁਧਾਰ ਸਕਦਾ ਹੈ। ਪਰ ਪੇਸਟ ਅਤੇ ਵਧਾਰ ਕਰਨ ਲੱਗਿਆਂ ਇੱਕ ਲਾਈਨ ਵਿੱਚ ਇੱਕ ਸ਼ਬਦ ਹੀ ਆਵੇਗਾ।
   • ਜੇਕਰ ਨੋਟ-ਪੰਨੇ ਤੇ user_words ਨੋਟ ਨੂੰ ਮਿਟਾ ਦਿੰਦੇ ਹੋ ਤਾਂ ਇਸ ਵਿੱਚ ਭਰੇ ਸ਼ਬਦ ਆਪਣੇ ਆਪ 'ਮੁੱਖ ਸ਼ਬਦ ਸੂਚੀ' ਵਿੱਚ ਚੱਲੇ ਜਾਂਦੇ ਹਨ ਅਤੇ 'ਤੁਹਾਡੇ ਸ਼ਬਦ' ਪੰਨਾ ਖ਼ਾਲੀ ਹੋ ਜਾਂਦਾ ਹੈ।
   • ਪਰ ਐਪ ਬੰਦ ਕਰਨ ਅਤੇ ਦੁਬਾਰਾ ਖੋਲ੍ਹਣ ਤੇ 'ਮੁੱਖ ਸ਼ਬਦ ਸੂਚੀ' ਅਪਡੇਟ ਵਾਲੀ ਚਾਲੂ ਹੋ ਜਾਂਦੀ ਹੈ। ਮਤਲਬ ਮਿਟਾਈ ਹੋਈ user_words ਫ਼ਾਈਲ ਦੇ ਸ਼ਬਦ ਮਿਟ ਜਾਂਦੇ ਹਨ।

ਵਰਜਨ ੧.੧ - ੨੫.੧੧.੨੦੧੩

+ ਆਪ ਸ਼ਬਦ ਭਰੋ (ਦੋ ਤਰੀਕਿਆਂ ਨਾਲ: ਸ਼ਬਦ ਅਤੇ ਜਮਾਂ ਬਟਨ ਦੱਬ ਕੇ) ਅਤੇ ਮਿਟਾਓ
+ ਐਪਲ-ਮੀਨੂੰ ਪਾ ਦਿੱਤੀ ਗਈ ਤਾਂ ਕਿ iOS 8 ਆਉਣ ਤੇ ਕੋਈ ਸਮੱਸਿਆ ਨਾ ਆਵੇ
+ ਨਵਾਂ ਟੂਲਬਾਰ ਬਣਾ ਦਿੱਤਾ ਗਿਆ
+ ਅੰਗ੍ਰੇਜ਼ੀ ਸ਼ਬਦ-ਸੁਝਾਅ-ਸਹੂਲਤ 'ਸੁਮੇਲ' ਅਤੇ 'ਸਪਸ਼ਟ' ਵਿੱਚ ਸੁਧਾਰ ਕਰ ਦਿੱਤਾ ਗਿਆ (ਅੰਗਰੇਜ਼ੀ ਸ਼ਬਦ ਕੁਲ ਜੋੜ: 79767)
+ ਬਟਨ-ਗਰੁੱਪ ਸੂਚੀ (Space Menu = ਸਪੇਸ ਮੀਨੂੰ) ਵਿੱਚ ਸੁਧਾਰ ਕਰ ਦਿੱਤਾ ਗਿਆ
+ ਪੰਜਾਬੀ ਸ਼ਬਦ ਕੋਸ਼ ਵਿੱਚ ਕੁਝ ਨਵੇਂ ਅਤੇ ਕੁਝ ਸ਼ਬਦਾਂ (ਪੰਜਾਬੀ ਸ਼ਬਦ ਕੁਲ ਜੋੜ: 119167) ਦਾ ਸੁਧਾਰ ਕਰ ਦਿੱਤਾ ਗਿਆ

ਵਰਜਨ ੧.੦ - ੧੪.੦੯.੨੦੧੩

ਐਪ ਜਾਣਕਾਰੀ:

ਵੈਸੇ ਤਾਂ ਪਹਿਲੀ ਕੋਸ਼ਿਸ਼ ਇਹੀ ਸੀ ਕਿ ਆਈਫ਼ੋਨ ਤੇ ਪੰਜਾਬੀ ਸਿੱਧਾ ਲਿਖਣ ਦੀ ਸਹੂਲਤ ਕਰਵਾ ਦਿੱਤੀ ਜਾਵੇ। ਖ਼ਰਚਾ ਭਾਵੇ ਜਿੰਨਾ ਮਰਜ਼ੀ ਹੋ ਜਾਵੇ, ਪਰ ਐਪਲ ਵਾਲਿਆਂ ਦੇ ਨਿਯਮ ਸਖ਼ਤ ਹੋਣ ਕਰਕੇ, ਇਹ ਸੰਭਵ ਨਹੀਂ ਹੋ ਸਕਿਆ। ਇਸ ਸੰਬੰਧੀ ਹੋਰ ਜਾਣਕਾਰੀ ਹੇਠਾਂ ਦਿੱਤੇ ਲਿੰਕ ਤੋਂ ਲੈ ਸਕਦੇ ਹੋ।
http://stackoverflow.com/questions/6556647/create-custom-international-keyboard-for-iphone

? Is it possible to take advantage of the international keyboard feature for the iPhone and create a custom keyboard that can be used over the entire phone not just within a particular app?

- As per Apple's submission guidelines:

There are no public APIs to add an additional keyboard.

The files that store keyboard data are definitely stored outside of your app's container.

In short: There is no way to implement a custom global keyboard on a non-jailbroken iOS device at this point in time.

 

'ਪੰਜਾਬੀ ਕੀਬੋਰਡਸ ਪਰੋ' ਵਿਚ ਚਾਰ ਤਰ੍ਹਾਂ ਦੇ ਕੀਬੋਰਡ ਹਨ।

੧) ਮੁੱਖ 'ੳਅੲ' (੩੫ ਅੱਖਰੀ) ਕੀਬੋਰਡ, ਉਨ੍ਹਾਂ ਵਰਤੋਂਕਾਰਾਂ ਲਈ ਕੀਬੋਰਡ ਹੈ, ਜੋ ਫੋਨੈਟਿਕ ਕੀਬੋਰਡ ਨਾਲ ਲਿਖਣਾ ਨਹੀਂ ਜਾਣਦੇ।
੨) 'abc' ਕੀਬੋਰਡ, ਰੋਮਨ ਅੱਖਰਾਂ ਵਾਲਾ ਹੈ, ਜੋ ਆਈਫ਼ੋਨ ਸਿੱਧਾ ਰੱਖਣ ਤੇ ਤੀਜਾ ਬਟਨ ਗਰੁੱਪ ਦੇ ਰੂਪ ਵਿਚ ਹੈ ਤਾਂ ਕਿ ਇੰਟਰਨੈੱਟ ਜਾਂ ਈਮੇਲ ਪਤੇ ਵੀ ਲਿਖੇ ਜਾ ਸਕਣ।
੩) ਫੋਨੈਟਿਕ 'ੳਸਦ' ਕੀਬੋਰਡ, ਜੋ ਟੇਢਾ ਕਰਨ ਤੇ ਆਉਂਦਾ ਹੈ, ਜਿਸ ਵਿਚ ੬ ਬਟਨ-ਗਰੁੱਪ ਹਨ। ਜਿਸ ਨੂੰ ਤੁਸੀਂ ਆਈਫ਼ੋਨ ਸਿੱਧਾ ਰੱਖ ਕੇ ਵਰਤਣ ਲਈ ਸੈਟਿੰਗ ਵਿਚ ਚਾਲੂ ਕਰਕੇ ਸਕਦੇ ਹੋ।
੪) 'Qwerty' (ਰੋਮਨ ਅੱਖਰਾਂ ਵਾਲਾ) ਕੀਬੋਰਡ, ਜੋ ਕਿ ੫ (ਛੋਟੇ ਅੱਖਰ) ਅਤੇ ੬ (ਵੱਡੇ ਅੱਖਰ) ਬਟਨ ਗਰੁੱਪ ਦੇ ਰੂਪ ਵਿਚ ਹੈ। ਜਿਸ ਨੂੰ ਵੀ ਤੁਸੀਂ ਆਈਫ਼ੋਨ ਸਿੱਧਾ ਅਤੇ ਟੇਢਾ ਕਰਕੇ ਵਰਤ ਸਕਦੇ ਹੋ।

ਮੁਢਲੇ ਤੌਰ ਤੇ 'ੳਸਦ' ਫੋਨੈਟਿਕ ਅਤੇ 'Qwerty' ਕੀਬੋਰਡ ਆਈਪੈਡ ਲਈ ਬਣਾਇਆ ਗਿਆ ਹੈ। ਆਈਪੈਡ ਵਿਚ ਜਗ੍ਹਾ ਜ਼ਿਆਦਾ ਹੋਣ ਕਰਕੇ, ਕੰਪਿਊਟਰ ਕੀਬੋਰਡ ਦੀ ਤਰ੍ਹਾਂ ਦੱਸ ਉਂਗਲਾਂ ਨਾਲ ਲਿਖਿਆ ਜਾ ਸਕਦਾ ਹੈ। ਸੋ 'ਕੀਬੋਰਡਸ' ਬਹੁ-ਵਚਨ ਦੇ ਰੂਪ ਵਿਚ ਨਾਮ ਰੱਖਿਆ ਗਿਆ ਹੈ। 

‘ਪੰਜਾਬੀ ਕੀਬੋਰਡਸ ਪਰੋ’ ਐਪ ਅਤਿ-ਆਧੁਨਿਕ ਤਕਨੀਕ ਨਾਲ ਲਿਖਿਆ ਗਿਆ ਹੈ, ਨਾ ਕਿ Drag & Drop ਤਕਨੀਕ ਨਾਲ ਬਣਾਇਆ ਗਿਆ ਹੈ। ਇਸ ਕਰਕੇ ਐਪ-ਜਾਣਕਾਰੀ ਲਿਖਣ ਤੱਕ 7792 ਕੋਡ-ਲਾਈਨਾਂ ਵਿਚ C# ਤਕਨੀਕ ਨਾਲ ਲਿਖਿਆ ਜਾ ਚੁੱਕਾ ਹੈ। ਐਪ ਵਿਚ ਪੰਜਾਬੀ ਲਿਖਣ ਅਤੇ ਜਨਤਕ ਹੋਣ ਸੰਬੰਧੀ ਹਰ ਸਮੱਸਿਆ ਨੂੰ ਹੱਲ ਕਰ ਲਿਆ ਗਿਆ ਹੈ। ਭਾਵੇ ਉਹ ੳ ਅ ੲ ਨਾਲ ਲਗਾਂ-ਮਾਤਰਾਵਾਂ ਜੋੜਨ ਸੰਬੰਧੀ ਆਉਂਦੀ ਸਮੱਸਿਆ ਹੋਵੇ ਜਾਂ ਹੋਰ ਕੋਈ। ਪਰ ਬਣੇ-ਬਣਾਏ ਲਗਾਂ-ਮਾਤਰਾਵਾਂ ਵਾਲੇ ੳ ਅ ੲ ਵੀ ਉਪ-ਬਟਨ ਦੇ ਰੂਪ ਵਿਚ ਰੱਖੇ ਗਏ ਹਨ। ਰੋਮਨ ਤੇ ਗੁਰਮੁਖੀ ਦੇ ਕਿਸੇ ਵੀ ਅੱਖਰ ਜਾਂ ਚਿੰਨ੍ਹ ਨੂੰ ਛੱਡਿਆ ਨਹੀਂ ਗਿਆ। 'ਪੰਜਾਬੀ ਕੀਬੋਰਡਸ ਪਰੋ' ਨੂੰ ਹੂ-ਬ-ਹੂ ਆਈਫ਼ੋਨ ਕੀਬੋਰਡ ਦੇ ਰੂਪ-ਢਾਂਚਾ ਤੇ ਕਾਰਜ ਪ੍ਰਣਾਲੀ ਵਾਂਗ ਬਣਾਇਆ ਗਿਆ ਹੈ ਤਾਂ ਕਿ ਵਰਤੋਂਕਾਰ ਨੂੰ ਪੰਜਾਬੀ ਲਿਖਣਾ ਬਹੁਤ ਹੀ ਆਸਾਨ ਹੋਵੇ। ਬਲਕਿ ਇਕ-ਦੋ ਸਹੂਲਤਾਂ ਕਰਕੇ 'ਪੰਜਾਬੀ ਕੀਬੋਰਡਸ ਪਰੋ' ਐਪਲ ਅਤੇ ਐਂਡ੍ਰਾਇਡ ਕੀਬੋਰਡ ਨਾਲੋਂ ਅੱਗੇ ਹੈ।

ਐਪ-ਵਰਤੋਂ:

੧) ੳ ਅ ੲ ਨਾਲ ਲਗਾਂ-ਮਾਤਰਾਵਾਂ ਲਗਾਉਣ ਤੇ ਉਹ ਬਣੇ 'ਬਣਾਏ ਲਗਾਂ-ਮਾਤਰਾਵਾਂ ਵਾਲੇ ਅੱਖਰਾਂ' ਵਿਚ ਬਦਲ ਜਾਣਗੇ ਤਾਂ ਕਿ ਕੰਪਿਊਟਰ-ਫੇਸਬੁੱਕ ਤੇ ਲਗਾਂ-ਮਾਤਰਾਵਾਂ ਅੱਖਰਾਂ ਨਾਲ ਜੁੜੀਆਂ ਦਿਸਣ ਅਤੇ ਤੁਹਾਨੂੰ ਲਿਖਣ ਵਿਚ ਆਸਾਨੀ ਹੋਵੇ। ਕਹਿਣ ਤੋਂ ਭਾਵ ੳ ਅ ੲ ਨਾਲ ਲਗਾਂ-ਮਾਤਰਾਂ ਆਉਣ ਤੇ ਤੁਹਾਨੂੰ ਬਣੇ ਬਣਾਏ ਲਗਾਂ-ਮਾਤਰਾਵਾਂ ਵਾਲੇ ਅੱਖਰ (ਸਿੰਬਲ) ਲੱਭਣ ਦੀ ਲੋੜ ਨਾ ਪਵੇ। ਜਿਵੇਂ ਉ ਊ ਆ ਆਂ ਐ ਔ ਇ ਈ ਏ

੨) ਤੇਜ਼ ਗਤੀ ਨਾਲ ਲਿਖਣ ਲਈ ਦੋ ਵਾਰੀ 'ਖਾਲੀ-ਥਾਂ-ਬਟਨ' ਦੱਬੋ ਤਾਂ ਡੰਡੀ ਪਵੇਗੀ। ਜਿਵੇਂ ਆਈਫ਼ੋਨ ਦੇ ਅੰਗ੍ਰੇਜ਼ੀ ਕੀਬੋਰਡ ਤੇ ਬਿੰਦੀ ਪੈਂਦੀ ਹੈ। ਪੰਜਾਬੀ ਕੀਬੋਰਡਸ ਦੇ ਅੰਗ੍ਰੇਜ਼ੀ ਬਟਨ ਗਰੁੱਪ ਵਿਚ ਦੋ ਵਾਰੀ 'ਖਾਲੀ-ਥਾਂ-ਬਟਨ' ਦੱਬਣ ਤੇ ਬਿੰਦੀ ਪਵੇਗੀ।

੩) ਆਈਫ਼ੋਨ ਦੀ ਸੈਟਿੰਗ-ਐਪ > ‘ਪੰਜਾਬੀ ਕੀਬੋਰਡਸ ਪਰੋ’ ਵਿਚ ਤੁਸੀਂ ਐਪ-ਭਾਸ਼ਾ ਲਈ ਅੰਗ੍ਰੇਜ਼ੀ ਚਾਲੂ ਜਾਂ ਬੰਦ ਕਰ ਸਕਦੇ ਹੋ। ਅੰਗ੍ਰੇਜ਼ੀ ਬੰਦ ਹੋਣ ਤੇ ਐਪ-ਭਾਸ਼ਾ ਪੰਜਾਬੀ ਹੋਵੇਗੀ।

੪) ਆਈਫ਼ੋਨ ਦੀ ਸੈਟਿੰਗ-ਐਪ > ‘ਪੰਜਾਬੀ ਕੀਬੋਰਡਸ ਪਰੋ’ ਦੀ Pre-render keys ਸਹੂਲਤ ਚਾਲੂ ਕਰਨ ਤੇ ਕੀਬੋਰਡ ਬਹੁਤਾ ਆਕਰਸ਼ਕ ਤਾਂ ਨਹੀਂ ਦਿਸੇਗਾ, ਪਰ ਤੁਸੀਂ ਬਟਨ-ਝਲਕ ਅਤੇ ਬਟਨ-ਟਾਈਪ ਤੇਜ਼ ਗਤੀ ਨਾਲ ਦੇਖ ਅਤੇ ਪਾ ਸਕਦੇ ਹੋ।

੫) ਆਈਫ਼ੋਨ ਦੀ ਸੈਟਿੰਗ-ਐਪ > ਸਾਊਂਡਸ > ‘ਕੀਬੋਰਡਸ ਕਲਿੱਕਸ’ ਨੂੰ ਚਾਲੂ ਜਾਂ ਬੰਦ ਕਰਨ ਤੇ ਤੁਸੀਂ ਬਟਨ ਦੱਬਣ ਤੇ ਅਵਾਜ਼ ਆਵੇ ਜਾਂ ਨਾ ਆਵੇ, ਚੋਣ ਕਰ ਸਕਦੇ ਹੋ।

੬) ਬਟਨ-ਗਰੁੱਪ ਨੂੰ ਦੱਬੀ ਰੱਖਣ ਤੇ ਬਟਨ ਚੋਣ ਕਰਨ ਤੋਂ ਬਾਅਦ ਮੌਜੂਦਾ ਗਰੁੱਪ ਨਹੀਂ ਬਦਲੇਗਾ। ਉਦਾਹਰਣ ਦੇ ਤੌਰ ਤੇ ਜੇਕਰ ਤੁਸੀਂ 'ਮੁੱਖ ਬਟਨ-ਗਰੁੱਪ' (ੳਅੲ) ਨਾਲ ਲਿਖ ਰਹੇ ਹੋ ਅਤੇ ਤੁਹਾਨੂੰ ਗਿਣਤੀ-ਅੰਕ ਦੀ ਲੋੜ ਪੈਂਦੀ ਹੈ ਤਾਂ ਤੁਸੀਂ '123' ਬਟਨ ਦੱਬੀ ਰੱਖ ਕੇ ਲੋੜੀਂਦਾ ਗਿਣਤੀ-ਅੰਕ-ਬਟਨ ਵੱਲ ਨੂੰ ਆਪਣਾ ਅੰਗੂਠਾ ਜਾਂ ਉਂਗਲ ਘਸੀਟੋ ਤਾਂ ਗਿਣਤੀ ਅੰਕ ਪੈਣ ਤੋਂ ਬਾਅਦ ਤੁਸੀਂ ਆਪਣੇ ਆਪ ਮੁੜ 'ੳਅੲ' ਗਰੁੱਪ ਬਟਨ ਤੇ ਆ ਜਾਓਗੇ। ਇਹ ਸਹੂਲਤ ਹੋਰ 'ਬਟਨ-ਗਰੁੱਪਾਂ' ਤੇ ਵੀ ਲਾਗੂ ਹੁੰਦੀ ਹੈ।

ਜਾਣਕਾਰੀ ਲਈ ਦੱਸ ਦੇਈਏ, 'ਬਟਨ-ਗਰੁੱਪ ਦੱਬੀ ਰੱਖਣ ਦੀ ਸਹੂਲਤ' ਵਿਚ ਲੋੜੀਂਦਾ ਬਟਨ-ਗਰੁੱਪ ਦੇ ਉਪ-ਬਟਨ ਦਿਸਣ ਤੋਂ ਬਾਅਦ ਵੀ ਤੁਸੀਂ ਹੋਰ ਬਟਨਾਂ ਦੀ ਚੋਣ ਕਰ ਸਕਦੇ ਹੋ। ਜਦ ਕਿ ਆਈਫ਼ੋਨ-ਕੀਬੋਰਡ ਵਿਚ ਉਪ-ਬਟਨ ਦਿਸਣ ਤੇ ਤੁਹਾਨੂੰ ਕਿਸੇ ਇਕ ਉਪ-ਬਟਨ ਦੀ ਚੋਣ ਕਰਨੀ ਹੀ ਪਵੇਗੀ। ਪਰ 'ਪੰਜਾਬੀ ਕੀਬੋਰਡਸ ਪਰੋ' ਵਿਚ ਬਟਨ-ਚੋਣ ਆਸਾਨ ਕਰਨ ਲਈ ਉਪ-ਬਟਨ ਝਟਪਟ ਨਾ ਖੁੱਲ੍ਹ ਕੇ ੨ ਸੈਕਿੰਡ ਦੱਬੀ ਰੱਖਣ ਤੇ ਹੀ ਖੁੱਲ੍ਹਣਗੇ।

੬) del ਬਟਨ ਦੱਬੀ ਰੱਖਣ ਤੇ ਪਹਿਲਾ ੧੦ ਇਕੱਲੇ ਅੱਖਰ ਜਾਂ ਚਿੰਨ੍ਹ ਮਿਟਣਗੇ, ਫਿਰ ਪੂਰੇ ਸ਼ਬਦ ਮਿਟਣੇ ਸ਼ੁਰੂ ਹੋ ਜਾਣਗੇ।

੭) ਇਕ ਬਟਨ ਤੇ ਉਪ-ਬਟਨਾਂ ਦੀ ਸਹੂਲਤ ਬਣਾਈ ਗਈ ਹੈ, ਜਿਵੇਂ ਸਿਹਾਰੀ-ਬਟਨ ਦੱਬੀ ਰੱਖਣ ਤੇ ਬਿਹਾਰੀ ਉਪ-ਬਟਨ ਵਜੋਂ ਹੈ ਤਾਂ ਕਿ ਘੱਟ ਤੋਂ ਘੱਟ ਜਗ੍ਹਾ ਵਿਚ ਵੱਧ ਤੋਂ ਵੱਧ ਬਟਨ ਪਾਏ ਜਾਣ ਅਤੇ ਬਟਨ ਆਸਾਨੀ ਨਾਲ ਲੱਭੇ ਅਤੇ ਦੱਬੇ ਜਾ ਸਕਣ। ਇਸ ਤੋਂ ਇਲਾਵਾ ਆਈਫ਼ੋਨ ਕੀਬੋਰਡ ਵਾਂਗ ਉਪ-ਬਟਨ ਦੱਬਣ ਦੀ ਲੋੜ ਨਹੀਂ। ਸਿਰਫ਼ ਉਪ-ਬਟਨਾਂ ਦੇ ਉਪਰਲੇ ਜਾਂ ਥੱਲੇ ਵਾਲੇ ਹਿੱਸੇ ਤੋਂ ਨੀਲਾ ਕਰਨ ਦੀ ਲੋੜ ਹੈ।

ਜ਼ਿਕਰਯੋਗ ਹੈ ਕਿ ਯੂਨੀਕੋਡ ਵਿਚ ਸਿਹਾਰੀ ਅੱਖਰ ਤੋਂ ਬਾਅਦ ਵਿਚ ਪਵੇਗੀ। ਇਸ ਕਰਕੇ ਸਿਹਾਰੀ-ਬਟਨ ਲਈ ਖਾਸ ਤੌਰ ਤੇ ਬਟਨ ਬਣਾਇਆ ਗਿਆ ਹੈ। ਜਿਸ ਵਿਚ ਸੱਸੇ ਤੋਂ ਬਾਅਦ ਵਿਚ ਸਿਹਾਰੀ ਦਿਸਦੀ ਹੈ ਤਾਂ ਕਿ ਲਿਖਣ ਲੱਗੇ ਹਮੇਸ਼ਾਂ ਚੇਤਾ ਰਹੇ ਕਿ ਸਿਹਾਰੀ ਅੱਖਰ ਤੋਂ ਬਾਅਦ ਵਿਚ ਪਵੇਗੀ।

੮) ਫੇਸਬੁੱਕ ਤੇ ਟਿੱਪਣੀ-ਸਹੂਲਤ ਵਿਚ ਚਿੰਨ੍ਹਾਂ ਦੇ ਸੁਮੇਲ ਨਾਲ ਚਿੰਨ੍ਹ-ਸਮਾਈਲੀ ਗਰਾਫਿਕਲ-ਚਿੱਤਰਾਂ ਵਿਚ ਬਦਲ ਜਾਂਦੇ ਹਨ। ਇਸ ਕਰਕੇ 'ੳਅੲ' ਕੀਬੋਰਡ ਦੇ ਦੂਜੇ ਬਟਨ-ਗਰੁੱਪ ਵਿਚ ਚਿੰਨ੍ਹ-ਸਮਾਈਲੀ ਮੁੱਖ-ਬਟਨ ਅਤੇ ਉਪ-ਬਟਨ ਦੇ ਰੂਪ ਬਣਾ ਦਿੱਤੇ ਗਏ ਹਨ।


'ਪੰਜਾਬੀ ਕੀਬੋਰਡਸ ਪਰੋ' ਵਿਚ ਨਵਾਂ ਕੀ ਹੈ?

੧) ਫੋਨੈਟਿਕ 'ੳਸਦ' ਕੀਬੋਰਡ ਦੇ ਚੌਥੇ ਬਟਨ-ਗਰੁੱਪ ਵਿਚ ਵੀ 'ਚਿੰਨ੍ਹ-ਸਮਾਈਲੀ' ਪਾ ਦਿੱਤੇ ਗਏ।

੨) ਫੋਨੈਟਿਕ 'ੳਸਦ' ਕੀਬੋਰਡ ਨੂੰ ਤੁਸੀਂ ਆਈਫ਼ੋਨ ਸਿੱਧਾ ਕਰਕੇ ਵੀ ਵਰਤ ਸਕਦੇ ਹੋ।

੩) ਫੋਨੈਟਿਕ 'ੳਸਦ' ਕੀਬੋਰਡ ਵਿਚ ਛੋਟੇ ਅਤੇ ਵੱਡੇ ਰੋਮਨ ਅੱਖਰਾਂ ਵਾਲੇ ਦੋ 'Qwerty' ਕੀਬੋਰਡ ਪੰਜਵੇਂ ਅਤੇ ਛੇਵੇਂ ਰੂਪ ਵਿਚ ਪਾ ਦਿੱਤੇ ਗਏ।

੪) 'ਗੁਰਮੁਖੀ ਆਈਪੈਡ-ਕੀਬੋਰਡ' ਨੂੰ ਅੰਗ੍ਰੇਜ਼ੀ ਕੀਬੋਰਡ ਦੇ ਅਨੁਕੂਲ ਬਣਾ ਦਿੱਤਾ ਗਿਆ, ਮਤਲਬ ਦੋਵੇਂ ਪਾਸੇ ਸ਼ਿਫ਼ਟ ਬਟਨ ਤੇ ਹੋਰ ਸਹੂਲਤਾਂ।

੫) 'ਗੁਰਮੁਖੀ ਆਈਪੈਡ-ਕੀਬੋਰਡ' ਵਿਚ ਵੀ ਛੋਟੇ ਅਤੇ ਵੱਡੇ ਰੋਮਨ ਅੱਖਰਾਂ ਵਾਲੇ ਦੋ 'Qwerty' ਕੀਬੋਰਡ ਪੰਜਵੇਂ ਅਤੇ ਛੇਵੇਂ ਰੂਪ ਵਿਚ ਪਾ ਦਿੱਤੇ ਗਏ, ਜੋ ਕਿ ਆਈਫ਼ੋਨ ਕੀਬੋਰਡ ਨਾਲ ਵੱਖਰੇ ਹਨ।

੬) 'ੳਅੲ' ਅਤੇ 'ੳਸਦ' ਸਿੱਧੇ ਕੀਬੋਰਡ ਬਟਨਾਂ ਵਿਚ ਉੱਪਰ-ਥੱਲੇ ਵੀ ਵੱਡਾ ਫ਼ਰਕ ਕਰ ਦਿੱਤਾ ਗਿਆ ਹੈ ਤਾਂ ਕਿ ਲੋੜੀਂਦੇ ਬਟਨ ਦੀ ਚੋਣ ਆਸਾਨੀ ਨਾਲ ਹੋ ਸਕੇ।

੭) 'ਮੁੱਖ-ਬਟਨ ਅੱਧਕ' ਵਿਚ ਚਿੰਨ੍ਹ ' ਉਪ-ਬਟਨ ਵਜੋਂ ਪਾ ਦਿੱਤਾ ਗਿਆ, ਕਿਉਂਕਿ ਸ਼ਬਦਾਂ ਵੱਲ ਖਾਸ ਧਿਆਨ ਦਿਵਾਉਣ ਲਈ ਇਸ ਦੀ ਬਹੁ-ਵਰਤੋਂ ਹੁੰਦੀ ਹੈ, ਮਤਲਬ ਹੁਣ ਚੌਥੇ ਬਟਨ ਗਰੁੱਪ ਤੱਕ ਲੰਬਾ ਸਫ਼ਰ ਤਹਿ ਕਰਨਾ ਨਹੀਂ ਪਵੇਗਾ। ਇਸੇ ਤਰ੍ਹਾਂ 'ੳਸਦ' ਕੀਬੋਰਡ ਦੇ ਤੀਜੇ ਬਟਨ-ਗਰੁੱਪ ਦੇ ਮੁੱਖ-ਬਟਨ 'ਬਿੰਦੀ' ਵਿਚ 'ਦੋ ਬਿੰਦੀਆਂ' ਉਪ-ਬਟਨ ਵਜੋਂ ਪਾ ਦਿੱਤੀਆਂ ਗਈਆਂ ਤਾਂ ਕਿ 'ਬਟਨ-ਗਰੁੱਪ ਦੱਬੀ ਰੱਖਣ ਸਹੂਲਤ' ਰਾਹੀ, ਮਤਲਬ '123' ਬਟਨ-ਗਰੁੱਪ ਦੱਬ ਕੇ ਦੋ ਬਿੰਦੀਆਂ ਪਾਈਆਂ ਜਾ ਸਕਣ ਅਤੇ ਮੁੱਖ-ਬਟਨ-ਗਰੁੱਪ ਬਦਲਣ ਦੀ ਲੋੜ ਵੀ ਨਾ ਪਵੇ।

੮) ਫੋਨੈਟਿਕ 'ੳਸਦ' ਕੀਬੋਰਡ ਵਿਚ ਛੇ ਬਟਨ-ਗਰੁੱਪ ਹੋਣ ਕਰਕੇ, ਪਹਿਲੇ ਬਟਨ-ਗਰੁੱਪ ਤੋਂ ਪੰਜਵੇਂ ਜਾਂ ਛੇਵੇਂ ਬਟਨ-ਗਰੁੱਪ ਤੱਕ ਪਹੁੰਚਣ (ਇੰਟਰਨੈੱਟ ਜਾਂ ਈਮੇਲ ਪਤਾ ਲਿਖਣ ਲਈ) ਅਤੇ ਵਾਪਸ ਆਉਣ ਲਈ ਲੰਬਾ ਸਫ਼ਰ ਤਹਿ ਕਰਨਾ ਪੈਂਦਾ ਹੈ। ਇਸ ਕਰਕੇ ਖਾਲੀ-ਥਾਂ ਬਟਨ ਵਿਚ 'ਬਟਨ-ਗਰੁੱਪ ਸੂਚੀ' (Space Menu) ਸਹੂਲਤ ਪਾ ਦਿੱਤੀ ਗਈ ਹੈ। 'ਖਾਲੀ ਥਾਂ ਬਟਨ' ਨੂੰ ਕੁਝ ਸੈਕਿੰਡ ਦੱਬੀ ਰੱਖਣ ਤੇ 'ਬਟਨ-ਗਰੁੱਪ ਸੂਚੀ' ਸਹੂਲਤ ਖੁੱਲ੍ਹਦੀ ਹੈ ਅਤੇ ਤੁਸੀਂ ਲੋੜੀਂਦੇ ਬਟਨ-ਗਰੁੱਪ ਦੀ ਚੋਣ ਕਰ ਸਕਦੇ ਹੋ।

੯) ਚਾਰ ਤਰੀਕੇ ਵਾਲੀ 'ਸ਼ਬਦ-ਸੁਝਾਅ ਸਹੂਲਤ' ਬਾਰੇ ਜਾਣਕਾਰੀ:

ਸਭ ਤੋਂ ਪਹਿਲਾ ਖਾਸ ਤੌਰ ਤੇ 'ਕਿਰਪਾਲ ਸਿੰਘ ਪੰਨੂੰ (ਬਰੈਂਪਟਨ, ਕਨੇਡਾ)' ਜੀ ਦਾ ਬਹੁਤ ਬਹੁਤ ਧੰਨਵਾਦ। ਜਿਨ੍ਹਾਂ ਨੇ ਮੇਰੀ ਬੇਨਤੀ ਤੇ 'ਪੰਜਾਬੀ ਸ਼ਬਦ ਕੋਸ਼' ਭੇਜਿਆ, ਜਿਸ ਕਰਕੇ ਇਹ 'ਸ਼ਬਦ-ਸੁਝਾਅ-ਸਹੂਲਤ' ਸੰਭਵ ਹੋਈ। ‘ਪੰਜਾਬੀ ਸ਼ਬਦ ਕੋਸ਼’ ਵਿਚ ਕੁਲ 'ਇੱਕ ਲੱਖ ਉੱਨੀ ਹਜ਼ਾਰ ਇੱਕ ਸੋ ਇਕੱਤੀ' (119131) ਸ਼ਬਦ ਹਨ। ਜਿਨ੍ਹਾਂ ਵਿਚ 134 ਤਕਨੀਕੀ ਅਤੇ ਆਮ ਸ਼ਬਦ, ਜੋ ਐਪ ਟੈੱਸਟ ਦੌਰਾਨ ਧਿਆਨ ਵਿਚ ਆਏ, ਹਰਦੀਪ ਵਲੋਂ ਭਰੇ ਗਏ ਹਨ।

੯.੧) ਸੁਮੇਲ (Fuzzy)

੯.੨) ਸਪਸ਼ਟ (Exact)

੯.੩) ਅੱਖਰ (Smart)

੯.੪) ਅੱਖਰ+ (Smart+)

> ਅੱਖਰ ਅਤੇ ਅੱਖਰ+ ਬਾਰੇ ਹੋਰ ਜਾਣਕਾਰੀ:

  • ਪੰਜਾਬੀ-ਸ਼ਬਦਾਂ ਦਾ ਮਿਆਰੀਕਰਨ ਜਨਤਕ ਨਾ ਹੋਇਆ ਕਰਕੇ, ਸਾਰੇ ਆਪੋ-ਆਪਣੀ ਮਰਜ਼ੀ ਨਾਲ ਪੰਜਾਬੀ ਸ਼ਬਦ ਲਿਖੀ ਜਾ ਰਹੇ ਹਨ। ਇਸ ਕਰਕੇ 'ਜਮਾਂ ਅੱਖਰ-ਚਿੰਨ੍ਹ ਸਹੂਲਤ' ਪਾਈ ਗਈ ਹੈ ਤਾਂ ਕਿ ਸਹੀ ਸ਼ਬਦ ਆਵੇ ਅਤੇ ਪਾਇਆ ਜਾ ਸਕੇ। ਜਿਵੇਂ 'ਸੱਸਾ' ਪਾਉਣ ਤੇ 'ਸੱਸੇ ਪੈਰ ਬਿੰਦੀ' ਵਾਲੇ ਸ਼ਬਦ ਵੀ ਦਿਖਾਈ ਦੇਣਗੇ। ਇਹ ਸ਼ਰਤ ਹੋਰ ਪੈਰ-ਬਿੰਦੀ-ਅੱਖਰਾਂ ਤੇ ਵੀ ਲਾਗੂ ਹੁੰਦੀ ਹੈ ਅਤੇ ਇਸ ਦੇ ਉਲਟ, ਜਿਵੇਂ 'ਪੈਰ-ਬਿੰਦੀ-ਅੱਖਰ' (ਸ਼) ਪਾਉਣ ਤੇ 'ਗ਼ੈਰ-ਪੈਰ-ਬਿੰਦੀ' (ਸ) ਵਾਲਾ ਵੀ ਦਿਸੇਗਾ।
    • ਉਦਾਹਰਣ ਦੇ ਤੌਰ ਤੇ ਸ਼ਬਦ 'ਸ਼ਖ਼ਸੀਅਤ'। ਆਮ ਪੰਜਾਬੀ ਇਸ ਨੂੰ ਮਨ-ਮਰਜ਼ੀ ਅਨੁਸਾਰ ਵੱਖ ਵੱਖ ਤਰ੍ਹਾਂ, ਜਿਵੇਂ 'ਸਖਸੀਅਤ, ਸ਼ਖਸੀਅਤ, ਸਖ਼ਸੀਅਤ, ਸਖਸ਼ੀਅਤ, ਸ਼ਖ਼ਸੀਅਤ, ਸਖ਼ਸ਼ੀਅਤ, ਸ਼ਖਸ਼ੀਅਤ, ਸ਼ਖ਼ਸ਼ੀਅਤ' ਲਿਖ ਰਿਹਾ ਹੈ। ਸਹੀ ਸ਼ਬਦ ਲਈ ਹੱਲ ਇਹ ਹੈ ਕਿ 'ਸਖਸਅਤ' ਪਾਇਆ ਜਾਵੇ ਤੇ ਫਿਰ ਸਹੀ ਸ਼ਬਦ 'ਸ਼ਖ਼ਸੀਅਤ' ਦਿਸੇਗਾ।
  • ਊੜਾ (ੳ) ਪਾਉਣ ਤੇ ‘ਓ’ ਵਾਲੇ ਸ਼ਬਦ ਵੀ ਦਿਖਾਈ ਦੇਣਗੇ। ਜਿਵੇਂ ਸ਼ਬਦ ‘ਵੀਡੀਓ’ ਲਈ ‘ਵਡੳ’ ਪਾਓ।
  • ਅੱਧੇ ਅੱਖਰ ਵਾਲੇ ਸ਼ਬਦ ਪਾਉਣ ਲਈ ਅੱਧਾ-ਅੱਖਰ ਤੁਹਾਨੂੰ ਪੂਰਾ ਪਾਉਣਾ ਪਵੇਗਾ। ਜਿਵੇਂ 'ਪੜ੍ਹਿਆ' ਸ਼ਬਦ ਲਈ 'ਪੜਹਅ' ਲਿਖਣਾ ਪਵੇਗਾ। ਇਹ ਸ਼ਰਤ ਅੱਧੇ-ਰਾਰੇ ਅਤੇ ਅੱਧੇ-ਵਾਵੇ ਤੇ ਵੀ ਲਾਗੂ ਹੁੰਦੀ ਹੈ।

'ਸ਼ਬਦ ਸੁਝਾਅ ਸਹੂਲਤ' ਦੇ ਤਿੰਨ ਫ਼ਾਇਦੇ:
੧) ਵਰਤੋਂਕਾਰ ਤੇਜ਼ ਗਤੀ ਨਾਲ ਲਿਖ ਸਕੇਗਾ।
੨) ਵਰਤੋਂਕਾਰ ਸਹੀ ਸ਼ਬਦਾਂ ਵਿੱਚ ਲਿਖੇਗਾ। 'ਫ਼ਾਇਦੇ' (ਸਹੀ ਸ਼ਬਦ) ਨਾ ਕਿ 'ਫ਼ਾਈਦੇ' (ਗ਼ਲਤ ਸ਼ਬਦ)।
੩) ਵਰਤੋਂਕਾਰ ਨੂੰ ਸਹੀ ਸ਼ਬਦਾਂ ਦਾ ਪਤਾ ਲੱਗੇਗਾ।

ਨੋਟ: ੧) ਇਸ਼ਤਿਹਾਰ-ਮੁਕਤ ਮੁਫ਼ਤ ਪੰਜਾਬੀ ਕੀਬੋਰਡਸ ਐਪ ਵਰਤੋਂਕਾਰ ਜੇਕਰ ਆਪਣੇ ਕੀਮਤੀ ਸਮੇਂ ਵਿਚੋਂ ਥੋੜ੍ਹਾ ਜਿਹਾ ਸਮਾਂ ਕੱਢ ਕੇ ਐਪ-ਸਟੋਰ ਵਿਚ ਜਾ ਕੇ, ਪੰਜਾਬੀ ਕੀਬੋਰਡਸ ਪੰਨਾ ਖੋਲ ਕੇ, ਐਪਲ ਆਈ ਡੀ ਨਾਲ ਲੋਗ-ਇਨ ਕਰਕੇ, ਵਰਤੋਂਕਾਰ ਰੇਟਿੰਗਸ (ਸਟਾਰ ਚੋਣ ਕਰਨ) ਤੇ ਵਿਚਾਰ ਲਿਖਣ ਤਾਂ ਐਪਲ ਨੂੰ ਵੀ ਜਾਣਕਾਰੀ ਮਿਲੇਗੀ ਕਿ ਇਸ ਐਪ ਵਿਚ ਕੋਈ ਕਮੀ ਨਹੀਂ ਬਲਕਿ ਇਹ ਪੰਜਾਬੀ ਲਿਖਣ ਸੰਬੰਧੀ ਮਦਦ ਕਰ ਰਿਹਾ ਹੈ ਅਤੇ ਵਰਤੋਂਕਾਰ ਇਸ ਐਪ ਤੋਂ ਸੰਤੁਸ਼ਟ ਹਨ।

੨) ਲਿਖਤੀ ਜਾਣਕਾਰੀ 'ਆਈਫ਼ੋਨ' ਤੋਂ ਭਾਵ ਐਪਲ ਦੇ ਉਹ ਸਾਰੇ ਯੰਤਰ ਹਨ, ਜਿਨ੍ਹਾਂ ਲਈ ਇਹ ਐਪ ਬਣਾਇਆ ਗਿਆ ਹੈ, ਮਤਲਬ ਆਈਪੈਡ, ਮਿੰਨੀ ਆਈਪੈਡ, ਆਈਪੋਡ ਅਤੇ ਆਈਫ਼ੋਨ।

PunjabiKeyboards Pro (€ 1,79) - Apple.com InfosLink                                                                       

'ਪੰਕੀਬੋਸ ਪਰੋ' ਬਣਤਰ ਫੇਸਬੁੱਕ ਫੋਟੋ ਐਲਬਮ ਲਿੰਕ: Making of Free iPhone App 'PunjabiKeyboards Pro'

ਐਪ-ਖ਼ਰਚਾ/ਕਮਾਈ ਜਾਣਕਾਰੀ: ਕੀਮਤ ਵਾਲੇ ਐਪ ਲਈ ਐਪਲ ਨੂੰ ਸਾਲਾਨਾ 80 ਯੂਰੋ ਮੈਂਬਰਸ਼ਿਪ ਦੇਣੇ ਪੈ ਰਹੇ ਹਨ ਅਤੇ ਐਪਲ ਵਲੋਂ ਸਿਰਫ਼ 70% ਐਪ-ਆਮਦਨ (ਕਮਾਈ) ਦਿੱਤੀ ਜਾਵੇਗੀ।

ਜਿਹੜੇ ਕਾਰਡ ਨਾਲ ਐਪ ਨਹੀਂ ਖਰੀਦ ਸਕਦੇ ਜਾਂ ਖਰੀਦਣਾ ਨਹੀਂ ਚਾਹੁੰਦੇ, ਉਹ ਐਪਲ-ਗਿਫ਼ਟ-ਕਾਰਡ ਰਾਹੀ ਵੀ ਐਪ ਖਰੀਦ ਸਕਦੇ ਹਨ।

5abi.com ਦਾ ਜਾਣਕਾਰੀ ਲਿੰਕ


Apple App PunjabiKeyboards PKBS, Pro in
iPhone 5 vs 4

ਫੇਸਬੁੱਕ ਵਰਤੋਂਕਾਰਾਂ ਦੇ ਸੁਆਲਾਂ ਦੇ ਜੁਆਬ

'ਸ਼ਬਦ-ਸੁਝਾਅ ਸਹੂਲਤ' ਬਾਰੇ ਵਿਸਥਾਰ-ਪੂਰਵਕ ਜਾਣਕਾਰੀ

 ਫੇਸਬੁੱਕ ਤੇ ਟਿੱਪਣੀ ਕਿਵੇਂ ਕਰੀਏ? 'ਪੰਕੀਬੋਸ ਪਰੋ' ਦੀ ਇਕ ਝਲਕ

  ਸੰਖੇਪ ਜਾਣਕਾਰੀ ਵੀਡੀਓ

ਜੱਟਸਾਈਟ ਸਫ਼ੇ ਤੇ ਜਾਣ ਲਈ ਕਲਿੱਕ ਕਰੋ
ਹਰਦੀਪ ਸਫ਼ੇ ਲਈ ਕਲਿੱਕ ਕਰੋ
Deutsch ਸਫ਼ੇ ਲਈ ਕਲਿੱਕ ਕਰੋ
info@jattsite.com